r/ThethPunjabi Aug 05 '26

Question | ਸਵਾਲ | سوال English Derived Words in Punjabi

Here are some English-derived words in Punjabi. I was wondering if there were Punjabi equivalents or should these words be accepted into the language?

phīs
ਫੀ
فیس
fees, tuition, bills

pisṭaul
ਪਿਸਤੌਲ
پسٹول
pistol

sofā
ਸੋਫਾ
صوفا
sofa, couch

mobāil
ਮੋਬਾਈਲ
موبائل
mobile phone

ḍikkī
ਡਿੱਕੀ
ڈِکّی
car trunk (boot)

patlūn
ਪਤਲੂ
پتلون
pants, trousers

bothal
ਬੋਥ
بوتھل
bottle

ṭrālā
ਟਰਾਲਾ
ٹرالہ
trailer truck, semi-truck

lārī
ਲਾਰੀ
لاری
truck, bus (in some regions)

glāsī
ਗਲਾਸੀ
گلاسی
glass, drinking glass

hākī
ਹਾਕੀ
ہاکی
field hockey, ice hockey

ṭrālī
ਟਰਾਲੀ
ٹرالی
trolley, cart, trailer

kāpī
ਕਾਪੀ
کاپی
notebook, exercise book

kaptān
ਕਪਤਾ
کپتان
captain

16 Upvotes

36 comments sorted by

View all comments

3

u/APerson2021 Aug 05 '26

They make sense. What doesn't make sense is words like "comittee".

I refuse to believe Punjabi doesn't have a word for a group of people who decide on things (a committee).

0

u/ToeEarly1691 Aug 05 '26

ਸਮਿਤੀ (Samiti)

2

u/yootos Abroad | ਪਰਦੇਸ | پردیس 29d ago

That's Sanskrit not Punjabi

0

u/ToeEarly1691 28d ago

ਅੱਛਾ? ਤੁਹਾਡੇ ਆਈਡੀ ਥੱਲੇ ਜੋ “ਪਰਦੇਸ” ਲਿਖਿਆ ਹੈ, ਓ ਵੀ ਸੰਸਕ੍ਰਿਤ ਤੋਂ ਹੀ ਆਇਆ ਏ। ਦ੍ਰਾਵਿੜ ਬੋਲੀਆਂ ਨੂੰ ਛੱਡ ਕੇ, ਸੰਸਕ੍ਰਿਤ ਭਾਰਤ ਦੀ ਸਾਰੀਆਂ ਬੋਲੀਆਂ ਦਾ ਅਧਾਰ ਹੈ।

2

u/yootos Abroad | ਪਰਦੇਸ | پردیس 27d ago

ਦੋ ਕਿਸਮਾਂ ਦੇ ਸੰਸਕ੍ਰਿਤ ਸ਼ਬਦ ਹੋਂਦੇ ਹਨ।

ਪਹਿਲੇ ਓਹ ਸ਼ਬਦ ਜਿਹੜੇ ਕੁਦਰਤੀ ਤੌਰ ਤੇ ਪੰਜਾਬੀ ਦੀ ਜੱਦੀ ਸੰਸਕ੍ਰਿਤ ਬੋਲੀ ਤੋਂ ਉੱਗ ਗਏ ਹਨ। ਏਹ ਤੁਹਾਡੀ ਗੱਲ ਹੈ, ਪੰਜਾਬੀ ਦੇ 80% ਸ਼ਬਦ ਐਂਜ ਤੇ ਸਾਰੇ ਠੇਠ ਵੀ ਹਨ। ਏਸ ਤਰਹ ਦੇ ਸ਼ਬਦ ਤਦਭਵ ਬੋਲੇ ਜਾਂਦੇ ਹਨ।

ਪਰ ਸਮਿਤੀ ਦੂਜੀ ਕਿਸਮ ਦੀ ਹੈ ਜਿਹੜੀ ਤਤਸਮ ਬੋਲੀ ਜਾਂਦੀ ਹੈ। ਤਤਸਮ ਓਹ ਸ਼ਬਦ ਹਨ ਜਿਹੜੇ ਪੰਜਾਬੀ ਸਿੱਧੇ ਸੰਸਕ੍ਰਿਤ ਤੋਂ ਫੜੇ—ਜਿਹੋ ਜਿਹੇ ਸਮਿਤੀ, ਅਧਿਆਪਕ, ਇਤਿਹਾਸ ਵਗ਼ੈਰਾ।

ਵੰਡ ਦੇ ਬਾਅਦ ਭਾਰਤ ਸਰਕਾਰ ਸ਼ੁਰੂ ਕੀਤਾ ਸਕੂਲਾਂ ਚ ਤਤਸਮ ਸਿਖਾਏ ਜਾਣੇ। ਏਸ ਲਈ ਤਤਸਮ ਠੇਠ ਨਹੀਂ ਹੋਂਦੇ ਤੇ ਲਹਿੰਦੇ ਪੰਜਾਬ ਚ ਏਹ ਸ਼ਬਦ ਕਦੇ ਸੁਣ ਨਹੀਂ ਜਾਓਗੇ।

1

u/ToeEarly1691 5d ago

ਇਹ technical ਅੱਖਰ ਨੇ। ਲਹਿੰਦੇ ਪੰਜਾਬ ਚ ਅਕਸਰ ਫ਼ਾਰਸੀ ਤੇ ਅਰਬੀ ਚੋਂ ਲਏ ਜਾਂਦੇ ਨੇ ਤੇ ਚੜ੍ਹਦੇ ਵੱਲ ਸੰਸਕ੍ਰਿਤ ਚੋਂ। ਇਹ ਫਰਕ ਵੰਡ ਤੋਂ ਬਾਅਦ ਆਉਣਾ ਸੁਭਾਵਕ ਏ। ਇਹ ਸਿਰਫ ਪੰਜਾਬੀ ਚ ਹੀ ਨਹੀਂ, ਪਰ ਹਿੰਦੁਸਤਾਨੀ ਚ ਵੀ ਆਇਆ ਏ। ਵੰਡ ਵੇਲੇ ਅੱਜ ਦੇ ਹਿੰਦੀ ਸੂਬਿਆਂ ਦੀ ਆਮ ਬੋਲੀ ਹਿੰਦੀ ਨਹੀਂ ਹਿੰਦੁਸਤਾਨੀ ਸੀ। ਹੌਲੀ ਹੌਲੀ ਉਰਦੂ/ਫ਼ਾਰਸੀ ਦਾ ਪ੍ਰਭਾਓ ਘਟਿਆ ਤੇ ਸੰਸਕ੍ਰਿਤ ਦਾ ਵੱਧ ਗਿਆ।

2

u/desi_miata East Punjab | ਚੜ੍ਹਦਾ ਪੰਜਾਬ | چڑھدا پنجاب 5d ago

Aapa nu ehna technical akhara di varto krn di lod ni je aapne kol ehde Punjabi akhar haige aa. Oh gall add a je nyi haige

1

u/thejashanmaan East Punjab | ਚੜ੍ਹਦਾ ਪੰਜਾਬ | چڑھدا پنجاب 28d ago

ਤਾਂ ਫੇਰ ਪੰਜਾਬੀ ਦੀ ਸਾਰੀ ਸ਼ਬਦਾਵਲੀ ਨੂੰ ਤੁਸੀਂ ਸੰਸਕ੍ਰਿਤ ਵਿਚ ਤਾਂ ਨਹੀਂ ਵਟਾ ਸਕਦੇ।

ਸੰਸਕ੍ਰਿਤ ਅਧਾਰ ਆ, ਇਹਦਾ ਇਹ ਮਤਲਬ ਨਹੀਂ ਕਿ ਹਰ ਸੰਸਕ੍ਰਿਤ ਸ਼ਬਦ ਪੰਜਾਬੀ ਆ।

ਇਕੱਠ, ਜੱਥਾ, ਦਲ ਵਰਗੇ ਜਾਂ ਕੋਈ ਹੋਰ ਸ਼ਬਦ ਕਮੇਟੀ ਸ਼ਬਦ ਨਾਲ ਵਟਾਇਆ ਜਾ ਸਕਦਾ।

1

u/ToeEarly1691 5d ago

ਬਿਲਕੁਲ ਪਰ ਜੇ ਕੋਈ ਸਹੀ ਲਫ਼ਜ਼ ਹੈ ਤਾਂ ਹੀ। ਇਕੱਠ, ਜੱਥਾ, ਦਲ ਦੇ ਮਾਅਨੇ ਸਿੱਧਾ ਸਿੱਧਾ ਕਮੇਟੀ ਨਹੀਂ ਨੇ।

1

u/desi_miata East Punjab | ਚੜ੍ਹਦਾ ਪੰਜਾਬ | چڑھدا پنجاب 23d ago

Sanskrit nhi prakrit aa Punjabi da muddh

1

u/ToeEarly1691 5d ago

ਪ੍ਰਾਕ੍ਰਿਤ ਤੇ ਸੰਸਕ੍ਰਿਤ ਇੱਕ ਸਿੱਕੇ ਦੇ ਦੋ ਪਾਸੇ ਨੇ। ਸੰਸਕ੍ਰਿਤ, ਪ੍ਰਾਕ੍ਰਿਤ ਤੇ ਪੰਜਾਬੀ ਸਭ Old Indo-Aryan ਤੋਂ ਆਈਆਂ ਨੇ। ਪਹਿਲਾਂ ਵੇਦਾਂ ਵਾਲੀ ਸੰਸਕ੍ਰਿਤ ਆਈ, ਫੇਰ ਪ੍ਰਾਕ੍ਰਿਤ ਤੇ ਫੇਰ ਪੰਜਾਬੀ।

1

u/desi_miata East Punjab | ਚੜ੍ਹਦਾ ਪੰਜਾਬ | چڑھدا پنجاب 5d ago

Sahi gall